=========================
ਬੱਚਿਆਂ ਲਈ ਵਿਸ਼ੇਸ਼ :
ਰਸਟੀ ਦੇ ਕਾਰਨਾਮੇ---
(ਦੋ ਕਹਾਣੀਆਂ : ਕੇਨ ਚਾਚੂ ਤੇ ਸਕੂਲੋਂ ਭੱਜਣਾ)
ਲੇਖਕ : ਰਸਕਿਨ ਬਾਂਡ
ਹਿੰਦੀ ਵਿਚ ਅਨੁਵਾਦ : ਦ੍ਰੋਣਵੀਰ ਕੋਹਲੀ
ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ
=========================
ਰਸਕਿਨ ਬਾਂਡ ਦੀ ਇਹ ਪੁਸਤਕ The Adventures of Rusty (English) ਦੇ ਹਿੰਦੀ ਅਨੁਵਾਦ 'ਰਸਟੀ ਕੇ ਕਾਰਨਾਮੇ' ਮੈਂ ਨੈਸ਼ਨਲ ਬੁਕ ਟਰਸਟ, ਦਿੱਲੀ ਵੱਲੋਂ ਫਰੀਦਕੋਟ ਵਿਖੇ ਲੱਗੇ ਇਕ ਪੁਸਤਕ ਮੇਲੇ ਵਿਚੋਂ ਲਿਆਂਦੀ, ਪੜ੍ਹੀ ਤੇ ਮੇਰੇ ਅੰਦਰ ਇਸਨੂੰ ਪੰਜਾਬੀ ਵਿਚ ਅਨੁਵਾਦ ਕਰਨ ਦੀ ਤੀਬਰ ਇੱਛਾ ਜਾਗੀ। ਅੱਗਲੇ ਦਿਨ ਵਿਸ਼ੇਸ਼ ਤੌਰ ਤੇ ਫ਼ਰੀਦਕੋਟ ਜਾ ਕੇ ਭਾਅ ਬਲਦੇਵ ਸਿੰਘ ਬਦਨ ਹੁਰਾਂ ਨਾਲ ਆਪਣੇ ਮਨ ਆਈ ਗੱਲ ਸਾਂਝੀ ਕੀਤੀ...ਤਾਂ ਉਹਨਾਂ ਦੱਸਿਆ ਕਿ ਟਰਸਟ ਵੱਲੋਂ ਇਸਦਾ ਪੰਜਾਬੀ ਅਨੁਵਾਦ ਵੀ ਛਾਪਿਆ ਜਾ ਚੱਕਿਆ ਹੈ, ਪਰ ਇਸ ਸਮੇਂ ਇਸਦਾ ਓਹ ਐਡੀਸ਼ਨ ਖ਼ਤਮ ਹੈ। ਮੇਰੇ ਪੁਰ ਜ਼ੋਰ ਬੇਨਤੀ ਕਰਨ ਉੱਤੇ ਤੇ ਇਸ ਦੇ ਅਨੁਵਾਦ ਲਈ ਜਿਦ ਕਰਨ ਕਰਕੇ ਉਹਨਾਂ ਮੈਨੂੰ ਇਹ ਕਹਿ ਕੇ ਹਲਕੀ ਜਿਹੀ ਸੇਧ-ਸਹਿਮਤੀ ਦੇ ਦਿੱਤੀ ਮੈਂ ਇਦਾਰੇ ਜ਼ਿਕਰ ਦੇ ਧੰਨਵਾਦ ਜ਼ਰੂਰ ਕਰਾਂ। ਤੇ ਮੈਂ ਇਦਾਰਾ ਨੈਸ਼ਨਲ ਬੁਕ ਟਰਸਟ, ਦਿੱਲੀ, ਇਸ ਪੁਸਤਕ ਦੇ ਹਿੰਦੀ ਅਨੁਵਾਦਕ ਸ਼੍ਰੀ ਦ੍ਰੋਣਵੀਰ ਕੋਹਲੀ ਤੇ ਭਾਅ ਬਦਨ ਹੁਰਾਂ ਦਾ ਤਹਿਦਿਲੋਂ ਧੰਨਵਾਦੀ ਹਾਂ ਜਿਹਨਾਂ ਦੀ ਅਨਾਇਤ ਸਦਕਾ ਮੈਂ ਇਸ ਪੁਸਤਕ ਨੂੰ ਆਪਣੇ ਅਨੁਵਾਦਕ ਜੀਵਨ ਕਾਲ (1976-2013) ਦੀ ਬੱਚਿਆਂ ਲਈ ਮੇਰੇ ਅਨੁਵਾਦ ਦੀ ਪਹਿਲੀ ਕ੍ਰਿਤੀ ਵਜੋਂ ਪੇਸ਼ ਕਰਨ ਦਾ ਮਾਣ ਮਹਿਸੂਸ ਕਰ ਰਿਹਾ ਹਾਂ...ਮਹਿੰਦਰ ਬੇਦੀ, ਜੈਤੋ।
ਪਰ ਮੇਰੇ ਅਨੁਵਾਦ ਦੀਆਂ—'ਕੇਨ ਚਾਚੂ ਤੇ ਸਕੂਲੋਂ ਭੱਜਣਾ' ਇਹਨਾਂ ਦੋਵਾਂ ਕਹਾਣੀਆਂ ਨੂੰ ਇਦਾਰਾ ਨੈਸ਼ਨਲ ਬੁਕ ਟਰਸਟ, ਦਿੱਲੀ ਦੀ ਆਗਿਆ ਤੇ ਸਹਿਮਤੀ ਦੇ ਬਿਨਾਂ ਕਿਤੇ ਹੋਰ ਇਸੇਤਮਾਲ ਨਹੀਂ ਕੀਤਾ ਜਾ ਸਕਦਾ—ਅਨੁ.
=========================
ਰਸਕਿਨ ਬਾਂਡ ਦਾ ਜਨਮ 19 ਮਈ 1934 ਨੂੰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਨਾਮਕ ਸਥਾਨ 'ਤੇ ਹੋਇਆ ਸੀ। ਤਨ-ਮਨ ਪੱਖੋਂ 'ਭਾਰਤੀ ਬਾਂਡ' ਨੇ ਉਤਰ ਪ੍ਰਦੇਸ਼ (ਹੁਣ ਉਤਰਾਂਚਲ) ਦੀਆਂ ਪਹਾੜੀਆਂ ਵਿਚ ਆਪਣਾ ਬਸੇਰਾ ਬਣਾ ਲਿਆ ਤੇ ਮਸੂਰੀ ਵਿਚ ਰਹਿਣ ਲੱਗੇ। ਉਹਨਾਂ ਨੇ ਬੱਚਿਆਂ ਲਈ ਤੀਹ ਕਿਤਾਬਾਂ ਲਿਖੀਆਂ ਹਨ—ਜਿਹਨਾਂ ਵਿਚ ਕਵਿਤਾਵਾਂ ਵੀ ਹਨ, ਕਹਾਣੀਆਂ ਵੀ ਤੇ ਨਾਵਲ ਵੀ। ਉਹ ਹਰ ਉਮਰ ਦੇ ਬੱਚਿਆਂ—ਜਿਹਨਾਂ ਵਿਚ ਬਾਲ, ਬਾਲਗ ਸਾਰੇ ਹੀ ਸ਼ਾਮਿਲ ਹਨ—ਲਈ ਲਿਖਦੇ ਹਨ। ਉਹ ਆਪਣੇ ਨੌਜਵਾਨ ਪਾਠਕਾਂ ਨੂੰ ਪਰਿਆਵਰਣ ਦੇ ਪ੍ਰਤੀ ਜਾਗਰੁਕ ਕਰਦੇ ਹਨ। ਹਾਲਾਂਕਿ ਉਹਨਾਂ ਦੀਆਂ ਬਹੁਤੀਆਂ ਕਿਤਾਬਾਂ ਆਤਮ-ਕਥਾ ਵਰਗੀਆਂ ਹੁੰਦੀਆਂ ਹਨ, ਪਰ ਉਹ ਪਾਠਕ ਦੇ ਦਿਲ ਨੂੰ ਟੁੰਭਦੀਆਂ ਹਨ। ਉਹਨਾਂ ਦੇ ਪਾਤਰ ਪਹਾੜ ਦੇ ਸਿੱਧੇ-ਸਾਦੇ ਲੋਕ ਹਨ, ਜਿਹਨਾਂ ਵਿਚਕਾਰ ਉਹ ਰਹਿੰਦੇ ਹਨ ਤੇ ਜਿਹਨਾਂ ਨਾਲ ਉਹਨਾਂ ਦੀ ਉਮਰ ਭਰ ਦੀ ਦੋਸਤੀ ਹੈ।
ਉਹਨਾਂ ਦੀਆਂ ਕਿਤਾਬਾਂ ਦਾ ਕਈ ਯੂਰਪੀਅਨ ਤੇ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਹੋਇਆ ਹੈ। ਉਹਨਾਂ ਦੀ ਪਹਿਲੀ ਕਿਤਾਬ 'ਰੂਮ ਆਨ ਦ ਰੂਫ' (ਛੱਤ 'ਤੇ ਕਮਰਾ) ਸਤਾਰਾਂ ਸਾਲ ਦੀ ਉਮਰ ਵਿਚ ਲਿਖੀ ਗਈ ਸੀ, ਜਿਸ ਉੱਤੇ ਸਨ 1957 ਵਿਚ 'ਜਾਨ ਰਾਇਸ ਮੈਮੋਰੀਅਲ ਅਵਾਰਡ' ਮਿਲਿਆ ਸੀ। ਉਹਨਾਂ ਨੂੰ ਸਨ 1987 ਵਿਚ 'ਇੰਡੀਅਨ ਕਾਊਂਸਿਲ ਫਾਰ ਚਾਈਲਡ ਐਜੂਕੇਸ਼ਨ' ਪੁਰਸਕਾਰ ਮਿਲਿਆ ਸੀ। ਸਨ 1992 ਵਿਚ ਅੰਗਰੇਜ਼ੀ ਭਾਸ਼ਾ ਵਿਚ ਭਾਰਤੀ ਸਾਹਿਤ ਦੇ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।